ਕੱਲ ਰਾਤ ਅਸਮਾਨ ਬਹੁਤ ਰੋਇਆ
ਫਿਰ ਸਵੇਰੇ ਧੁੱਪ ਉਸਨੂੰ ਮਿਲਣ ਆਈ
ਅਸਮਾਨ ਖੁਸ਼ ਹੋ ਗਿਆ
ਅਸਮਾਨ: ਤੂੰ ਕਿੱਥੇ ਚਲੀ ਗਈ ਸੀ ?
ਧੁੱਪ: (ਮੁਸਕਰਾ ਕੇ) ਮੈਂ ਛੁੱਟੀਆਂ ਮਨਾਉਣ ਗਈ ਹੋਈ ਸੀ |
ਸੂਰਜ ਹੱਸਦਾ ਏ, ਸ਼ਾਇਦ ਅਸਮਾਨ ਦੀ ਬੇਵਕੂਫੀ ਤੇ |
ਅਸਮਾਨ: ਮੈਨੂੰ ਤੇਰੀ ਬਹੁਤ ਯਾਦ ਆਈ, ਤੇਰੇ ਬਿਨਾ ਸਾਰੇ ਪਾਸੇ ਉਦਾਸੀ ਛਾ ਜਾਂਦੀ ਏ, ਧਰਤੀ ਦੇ ਬਸ਼ਿੰਦੇ ਵੀ ਤੈਨੂੰ ਓਦਰੇ ਪਏ ਸੀ|
ਧੁੱਪ: ਕਮਲਿਆ, ਵਿਛੋੜਾ ਇਮਤਿਹਾਨ ਦੀ ਤਰਾਂ ਹੁੰਦਾ ਈ, ਆਪਣੇ ਪਿਆਰਿਆਂ ਦੀ ਅਹਿਮੀਅਤ ਦਾ ਇਸ ਦੇ ਨਾਲ ਹੀ ਅਹਿਸਾਸ ਹੁੰਦਾ ਐ
